ਹੈਦਰਾਬਾਦ : ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵਿੰਡੀਜ਼ ਖਿਲਾਫ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਐਤਵਾਰ ਨੂੰ ਮਹਿਮਾਨ ਟੀਮ ਦੀ ਦੂਜੀ ਪਾਰੀ ਦੇ ਆਖਰੀ ਵਿਕਟ ਨਾਲ ਇਕ ਮੈਚ ਵਿਚ ਪਹਿਲੀ ਵਾਰ 10 ਵਿਕਟਾਂ ਹਾਸਲ ਕਰਨ ਦੀ ਖਾਸ ਉਪਲੱਬਧੀ ਵੀ ਆਪਣੇ ਨਾਂ ਦਰਜ ਕਰ ਲਈ ਅਤੇ ਘਰੇਲੂ ਮੈਦਾਨ 'ਤੇ ਅਜਿਹਾ ਕਾਰਨਾਮਾ ਵਾਲੇ ਭਾਰਤ ਦੇ ਤੀਜਾ ਗੇਂਦਬਾਜ਼ ਵੀ ਬਣ ਗਏ। 30 ਸਾਲਾਂ ਉਮੇਸ਼ ਨੇ ਕਰੀਅਰ ਦੇ 40ਵੇਂ ਮੈਚ ਵਿਚ ਇਹ ਕਾਰਨਾਮਾ ਕੀਤਾ। ਉਸ ਨੇ ਪਹਿਲੀ ਪਾਰੀ ਵਿਚ 88 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਤੀਜੇ ਦਿਨ ਵਿੰਡੀਜ਼ ਦੀ ਦੂਜੀ ਪਾਰੀ ਵਿਚ 45 ਦੌੜਾਂ 'ਤੇ 4 ਵਿਕਟਾਂ ਕੱਢੀਆਂ।

PunjabKesari

ਇਸ ਭਾਰਤੀ ਤੇਜ਼ ਗੇਂਦਬਾਜ਼ ਨੇ ਵਿੰਡੀਜ਼ ਦੇ ਸ਼ੈਨਨ ਗੈਬਰਿਏਲ (1) ਨੂੰ ਬੋਲਡ ਕਰਨ ਦੇ ਨਾਲ ਮਹਿਮਾਨ ਟੀਮ ਦੀ ਪਾਰੀ ਨੂੰ ਵੀ ਸਮੇਟ ਦਿੱਤਾ। ਉਹ ਇਸ ਦੇ ਨਾਲ ਹੀ ਭਾਰਤ ਦੇ ਇਕਲੌਤੇ ਤੇਜ਼ ਗੇਂਦਬਾਜ਼ ਵੀ ਬਣ ਗਏ ਜਿਸ ਨੇ ਘਰੇਲੂ ਮੈਦਾਨ 'ਤੇ ਇਕ ਮੈਚ ਵਿਚ 10 ਵਿਕਟਾਂ ਆਪਣੇ ਨਾਂ ਕੀਤੀਆਂ ਹੋਣ। ਇਸ ਤੋਂ ਪਹਿਲਾਂ ਸਿਰਫ ਕਪਿਲ ਦੇਵ ਅਤੇ ਜਵਾਗਲ ਸ਼੍ਰੀਨਾਥ ਹੀ ਘਰੇਲੂ ਮੈਦਾਨ 'ਤੇ ਟੈਸਚ ਮੈਚ ਵਿਚ 10 ਵਿਕਟਾਂ ਲੈਣ ਵਾਲੇ ਹੋਰ ਗੇਂਦਬਾਜ਼ ਹਨ। ਕਪਿਲ ਨੇ ਜਨਵਰੀ 1980 ਵਿਚ ਪਾਕਿਸਤਾਨ ਖਿਲਾਫ 146 ਦੌੜਾਂ 'ਤੇ 11 ਵਿਕਟਾਂ ਅਤੇ ਚੇਨਈ ਵਿਖੇ ਨਵੰਬਰ 1983 ਵਿਚ 135 ਦੌੜਾਂ 'ਤੇ ਵਿੰਡੀਜ਼ ਖਿਲਾਫ 10 ਵਿਕਟਾਂ ਲਈਆਂ ਸੀ ਜਦਕਿ ਸ਼੍ਰੀਨਾਥ ਨੇ ਫਰਵਰੀ 1999 ਵਿਚ ਪਾਕਿਸਤਾਨ ਖਿਲਾਫ 13 ਵਿਕਟਾਂ ਲਈਆਂ ਸੀ।

PunjabKesari