ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਮਜ਼ੇਦਾਰ ਜ਼ਰੂਰ ਸਾਂਝਾ ਕਰਦੇ ਰਹਿੰਦੇ ਹਨ। ਕਦੇ ਸ਼ੈਰੀ ਆਪਣੀਆਂ ਵੀਡੀਓਜ਼ ਨਾਲ ਪ੍ਰਸ਼ੰਸਕਾਂ ਨੂੰ ਹਸਾਉਂਦੇ ਹਨ ਤਾਂ ਕਦੇ ਤਸਵੀਰਾਂ ਸਾਂਝੀਆਂ ਕਰ ਮਜ਼ੇਦਾਰ ਕੈਪਸ਼ਨ ਲਿਖਦੇ ਹਨ।

ਹਾਲ ਹੀ ’ਚ ਸ਼ੈਰੀ ਮਾਨ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਉਹ ਕੋਰੋਨਾ ਵਾਇਰਸ ਤੋਂ ਪਹਿਲਾਂ ਵਾਲੀ ਜ਼ਿੰਦਗੀ ਨੂੰ ਯਾਦ ਕਰ ਰਹੇ ਹਨ। ਸ਼ੈਰੀ ਮਾਨ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਉਹ ਕਿਸੇ ਫੁੱਟਬਾਲ ਗਰਾਊਂਡ ’ਚ ਨਜ਼ਰ ਆ ਰਹੇ ਹਨ। ਇਸ ਤਸਵੀਰ ’ਚ ਸ਼ੈਰੀ ਮਾਨ ਨਾਲ ਉਸ ਦਾ ਦੋਸਤ ਵੀ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੇ ਸੁਰੇਸ਼ ਰੈਨਾ ਤੇ ਨੇਹਾ ਧੂਪੀਆ ਦੀ ਕੀਤੀ ਮਦਦ, ਆਕਸੀਜਨ ਸਿਲੰਡਰ ਤੇ ਰੇਮਡੇਸਿਵਿਰ ਕਰਵਾਈ ਉਪਲੱਬਧ

ਸ਼ੈਰੀ ਨੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘ਮੈਨੂੰ ਉਹ ਦਿਨ ਬਹੁਤ ਯਾਦ ਆਉਂਦੇ ਹਨ, ਜਦੋਂ ਕੋਰੋਨਾ ਸਿਰਫ ਇਕ ਬੀਅਰ ਹੋਇਆ ਕਰਦੀ ਸੀ। ਚੀਨ ਵਾਲਿਓ ਕਿਥੇ ਭਰੋਗੇ ਸਾਲਿਓ ਮੇਰਿਓ। ਖੈਰ ਕੋਈ ਨਾ, ਸੁਰੱਖਿਅਤ ਰਹੋ ਮੇਰੇ ਦੋਸਤੋ।’

 
 
 
 
 
 
 
 
 
 
 
 
 
 
 
 

A post shared by Sharry Mann (@sharrymaan)

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਜਿਮ ਬੰਦ ਕਰਨ ਦਾ ਫ਼ੈਸਲਾ ਲਿਆ ਸੀ, ਉਦੋਂ ਵੀ ਸ਼ੈਰੀ ਨੇ ਇਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਸੀ। ਸ਼ੈਰੀ ਮਾਨ ਜਿਥੇ ਵੀਡੀਓ ’ਚ ਗੁੱਸਾ ਕੱਢ ਰਹੇ ਸਨ, ਉਥੇ ਉਨ੍ਹਾਂ ਦਾ ਫਨੀ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਸੀ।

ਨੋਟ– ਸ਼ੈਰੀ ਮਾਨ ਦੀ ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।