ਮੁੰਬਈ- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਪੂਰੇ ਦੇਸ਼ ’ਚ ਹਾਹਾਕਾਰ ਮਚੀ ਹੋਈ ਹੈ। ਇਕ ਪਾਸੇ ਜਿੱਥੇ ਦੇਸ਼ ਦਵਾਈ, ਆਕਸੀਜਨ, ਹਸਪਤਾਲ, ਬੈੱਡਾਂ ਤੇ ਖਾਣੇ ਦੀ ਘਾਟ ਨਾਲ ਜੂਝ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਲੋਕ ਇਕ-ਦੂਜੇ ਦੀ ਮਦਦ ਲਈ ਖੁੱਲ੍ਹ ਕੇ ਹੱਥ ਵਧਾ ਰਹੇ ਹਨ। ਅਜਿਹੇ ’ਚ ਲੋਕਾਂ ਦੀ ਜ਼ਿੰਦਗੀ ਦੀ ਬਾਗਡੋਰ ਕੁਝ ਅਦਾਕਾਰਾਂ ਨੇ ਵੀ ਸੰਭਾਲੀ ਹੈ ਤੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਕੋਈ ਫੰਡਿੰਗ ਜੁਟਾ ਰਿਹਾ ਹੈ ਤਾਂ ਕੋਈ ਹਸਪਤਾਲ ’ਚ ਆਕਸੀਜਨ ਦੀ ਸਪਲਾਈ ਲਈ ਮਦਦ ਕਰ ਰਿਹਾ ਹੈ।

PunjabKesari
ਅਜਿਹੇ 'ਚ ਬਾਲੀਵੁੱਡ ਦੇ ਭਾਈਜਾਨ ਭਾਵ ਸਲਮਾਨ ਖ਼ਾਨ ਇੰਡਸਟਰੀ ਦੇ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖ਼ਾਨ ਇੰਡਸਟਰੀ ਦੇ 25 ਹਜ਼ਾਰ ਵਰਕਰਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਨੇ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਿਸ ’ਚ ਟੈਕਨੀਸ਼ੀਅਨ, ਮੇਕਅੱਪ ਆਰਟਿਸਟ, ਸਟੰਟਮੈਨ ਅਤੇ ਸਪਾਟਬੁਆਏ ਸ਼ਾਮਲ ਹਨ। ਈ-ਟਾਈਮਜ਼ ਦੀ ਰਿਪਰੋਟ ਮੁਤਾਬਕ ਫੇਡਰੇਸ਼ਨ ਆਫ ਵੈਸਟਰਨ ਇੰਡੀਅਨ ਸਿਨੇ ਅੰਪਲਾਇਜ਼ (ਐੱਫ.ਡਬਲਿਊ.ਆਈ.ਸੀ.ਈ.) ਦੇ ਪ੍ਰਧਾਨ ਬੀ.ਐੱਨ ਤਿਵਾੜੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਸਲਮਾਨ ਖ਼ਾਨ ਨੂੰ ਜ਼ਰੂਰਤਮੰਦ ਲੋਕਾਂ ਦੇ ਨਾਮਾਂ ਦੀ ਸੂਚੀ ਭੇਜੀ ਸੀ ਜਿਸ ਲਈ ਉਹ ਸਹਿਮਤ ਹੋ ਗਏ ਹਨ। ਉਨ੍ਹਾਂ ਨੇ ਵਾਅਦਾ ਕੀਤਾ ਹੈ ਜ਼ਰੂਰਤਮੰਦ ਲੋਕਾਂ ਨੂੰ ਆਰਥਿਕ ਮਦਦ ਦੇਣਗੇ। 

PunjabKesari
ਖ਼ਬਰ ਮੁਤਾਬਕ ਸਲਮਾਨ ਹਰ ਇਕ ਮਜ਼ਦੂਰ ਨੂੰ 1500 ਰੁਪਏ ਦਾਨ ਕਰਨਗੇ। ਇਸ ਤੋਂ ਇਲਾਵਾ ਬੀ.ਐੱਨ ਤਿਵਾਰੀ ਨੇ ਦੱਸਿਆ ਕਿ, ਅਸੀਂ 35,000 ਸੀਨੀਅਰ ਨਾਗਰਿਕ ਵਰਕਰਾਂ ਦੀ ਇਕ ਲਿਸਟ ਯਸ਼ਰਾਜ ਫਿਲਮ ਨੂੰ ਭੇਜੀ ਹੈ ਤੇ ਉਹ ਵੀ ਇਨ੍ਹਾਂ ਦੀ ਮਦਦ ਕਰਨ ਲਈ ਸਹਿਮਤ ਹੋ ਗਏ ਹਨ। ਯਸ਼ਰਾਜ ਫਿਲਮਜ਼ ਨੇ 5000 ਰੁਪਏ ਤੇ ਮਾਸਿਕ ਰਾਸ਼ਨ ਦੇਣ ਦਾ ਵਾਅਦਾ ਕੀਤਾ ਹੈ'। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਲਮਾਨ ਅਤੇ ਪ੍ਰੋਡਕਸ਼ਨ ਹਾਊਸ ਦਿੱਤੀ ਗਈ ਲਿਸਟ ਦੇ ਆਧਾਰ 'ਤੇ ਲੋਕਾਂ ਦੇ ਬੈਂਕ ਖਾਤਿਆਂ 'ਚ ਡਾਇਰੈਕਟ ਪੈਸਾ ਜਮ੍ਹਾ ਕਰਵਾਉਣਗੇ।