ਮੁੰਬਈ (ਬਿਊਰੋ)– ਮਲਾਇਕਾ ਅਰੋੜਾ 18 ਸਾਲਾ ਬੇਟੇ ਅਰਹਾਨ ਖ਼ਾਨ ਦੀ ਮਾਂ ਹੈ। ਭਾਵੇਂ ਅਰਬਾਜ਼ ਤੇ ਮਲਾਇਕਾ ਅਲੱਗ ਹੋ ਗਏ ਹੋਣ ਪਰ ਦੋਵੇਂ ਇਕੱਠੇ ਇਕ ਬੇਟੇ ਨੂੰ ਪਾਲ ਰਹੇ ਹਨ। ਮਲਾਇਕਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਅਰਹਾਨ ਤੇ ਅਰਜੁਨ ਵਿਚਾਲੇ ਇਕ ਬਹੁਤ ਚੰਗਾ ਰਿਸ਼ਤਾ ਹੈ।

ਡਾਂਸ ਸ਼ੋਅ ’ਚ ਪਹੁੰਚੀ ਮਲਾਇਕਾ
ਮਲਾਇਕਾ ਜਲਦ ਹੀ ‘ਸੁਪਰ ਡਾਂਸਰ ਚੈਪਟਰ 4’ ’ਚ ਨਜ਼ਰ ਆਵੇਗੀ। ਸ਼ੋਅ ਨੂੰ ਸ਼ਿਲਪਾ ਸ਼ੈੱਟੀ ਜੱਜ ਕਰਦੀ ਹੈ ਪਰ ਉਸ ਦੀ ਜਗ੍ਹਾ ਇਸ ਹਫਤੇ ਮਲਾਇਕਾ ਹੋਵੇਗੀ। ਇਸ ਸਮੇਂ ਦੌਰਾਨ ਬਹੁਤ ਸਾਰੇ ਮੁਕਾਬਲੇਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਮਲਾਇਕਾ ਛੇ ਸਾਲਾਂ ਦੀ ਮੁਕਾਬਲੇਬਾਜ਼ ਫਲੋਰੀਨਾ ਗੋਗੋਈ ਦੇ ਡਾਂਸ ਦੀ ਪ੍ਰਸ਼ੰਸਾ ਕਰਦਿਆਂ ਥੱਕਦੀ ਨਹੀਂ ਹੈ। ਉਹ ਉਸ ਨੂੰ ਗੋਦ ’ਚ ਚੁੱਕਦੀ ਹੈ ਤੇ ਕਹਿੰਦੀ ਹੈ ਕਿ ਉਹ ਹਮੇਸ਼ਾ ਇਕ ਧੀ ਚਾਹੁੰਦੀ ਸੀ।

ਇਹ ਖ਼ਬਰ ਵੀ ਪੜ੍ਹੋ : ਉਰਵਸ਼ੀ ਰੌਤੇਲਾ ਦੀ ਡਾਂਸ ਵੀਡੀਓ ਵਾਇਰਲ, ਬੋਲਡ ਸਟੈੱਪ ਦੇਖ ਲੋਕ ਹੋਏ ਹੈਰਾਨ

ਧੀ ਚਾਹੁੰਦੀ ਸੀ ਮਲਾਇਕਾ
ਮਲਾਇਕਾ ਨੇ ਕਿਹਾ, ‘ਕੀ ਮੈਂ ਤੁਹਾਨੂੰ ਘਰ ਲੈ ਜਾਵਾਂ? ਮੇਰੇ ਘਰ ’ਚ ਇਕ ਪੁੱਤਰ ਹੈ, ਬਹੁਤ ਪਹਿਲਾਂ ਮੈਂ ਕਹਿੰਦੀ ਸੀ ‘ਕਾਸ਼ ਮੇਰੀ ਇਕ ਧੀ ਹੁੰਦੀ।’ ਮੇਰੇ ਕੋਲ ਬਹੁਤ ਸੁੰਦਰ ਜੁੱਤੀਆਂ ਤੇ ਕੱਪੜੇ ਹਨ ਤੇ ਕੋਈ ਉਨ੍ਹਾਂ ਨੂੰ ਪਹਿਨਣ ਵਾਲਾ ਨਹੀਂ ਹੈ।’ ਫਿਰ ਮਲਾਇਕਾ ਨੇ ਫਲੋਰੀਨਾ ਨੂੰ ਜੱਫੀ ਪਾ ਲਈ।

ਪੁੱਤਰ ਲਈ ਸਿੱਖਿਆ ਖਾਣਾ ਬਣਾਉਣਾ
ਮਲਾਇਕਾ ਜਲਦ ਹੀ ਸੈਲੇਬ੍ਰਿਟੀ ਕੁਕਿੰਗ ਸ਼ੋਅ ‘ਸਟਾਰ ਵਰਸਿਜ਼ ਫੂਡ’ ’ਚ ਨਜ਼ਰ ਆਵੇਗੀ। ਇਸ ’ਚ ਉਹ ਕਹਿੰਦੀ ਹੈ ਕਿ ਉਸ ਨੇ ਆਪਣੇ ਪੁੱਤਰ ਕਾਰਨ ਖਾਣਾ ਬਣਾਉਣਾ ਸ਼ੁਰੂ ਕੀਤਾ। ਸ਼ੋਅ ’ਚ ਉਸ ਨੇ ਕਿਹਾ, ‘ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ, ਮੈਂ ਅਰਹਾਨ ਲਈ ਖਾਣਾ ਬਣਾਉਂਦੀ ਹਾਂ। ਇਕ ਦਿਨ ਉਹ ਸਕੂਲ ਤੋਂ ਵਾਪਸ ਆਇਆ ਤੇ ਮੈਨੂੰ ਕਿਹਾ, ਮੰਮਾ ਬਾਕੀ ਮਾਪੇ ਬਹੁਤ ਸਵਾਦ ਖਾਣਾ ਬਣਾਉਂਦੇ ਹਨ, ਕੀ ਤੁਹਾਨੂੰ ਖਾਣਾ ਬਣਾਉਣਾ ਨਹੀਂ ਆਉਂਦਾ? ਫਿਰ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਤੇ ਕਿਹਾ ਕਿ ਜੇ ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਦਿਖਾਵਾਂਗੀ, ਮੈਂ ਇਹ ਕਰ ਸਕਦੀ ਹਾਂ। ਹੁਣ ਮੈਂ ਉਸ ਲਈ ਕਈ ਵਾਰ ਖਾਣਾ ਬਣਾਉਂਦੀ ਹਾਂ।’

ਅਰਜੁਨ ਕਪੂਰ ਨੂੰ ਕਰ ਰਹੀ ਹੈ ਡੇਟ
ਮਲਾਇਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਬਾਰੇ ਕੁਝ ਨਹੀਂ ਕਿਹਾ ਹੈ। ਕਈ ਖ਼ਾਸ ਮੌਕਿਆਂ ’ਤੇ ਅਰਜੁਨ ਤੇ ਮਲਾਇਕਾ ਇਕੱਠੇ ਸਮਾਂ ਬਿਤਾਉਂਦੇ ਦਿਖਾਈ ਦਿੱਤੇ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।